The burma scale company

The burma scale company We manufacturer weighing machines since 1967.My grandpa was the founder of the company..we hold a go

05/06/2023

4 ਜੂਨ ਨੂੰ ਸਵੇਰੇ 4 ਵਜੇ ਼ਾਬੇਗ_ਸਿੰਘ #ਪਾਲਕੀ ਸਾਹਿਬ ਨੂੰ #ਮੋਢਾ ਦੇ ਹਰਿਮੰਦਰ ਸਾਹਿਬ ਲੈ ਗਏ ਅਤੇ #ਹੁਕਮਨਾਵੇਂ ਤੋਂ ਬਾਅਦ ਬਾਹਰ ਆਏ।
ਉਸ ਸਮੇਂ ਅਕਾਲ ਤਖ਼ਤ ਸਾਹਿਬ ਤੇ ਆ ਕੇ ਪਹਿਲਾ #ਰਾਕਟ ਵੱਜਿਆ। ਭਗਵਾਨ ਸਿੰਘ ਅਕਾਲ ਤਖ਼ਤ ਸਾਹਿਬ ਦੇ ਖੱਬੇ ਪਾਸੇ ਵਾਲੇ #ਮੋਰਚੇ ਤੇ ਦਰਸ਼ਨੀ ਡਿਊਡੀ ਕੋਲ ਸਨ। ਜਦੋਂ #ਰਾਕੇਟ #ਅਕਾਲ_ਤਖ਼ਤ ਤੇ ਆਣ ਵੱਜਾ ਤਾਂ ਸਾਰੇ ਪਾਸੇ #ਚਾਨਣ ਹੋ ਗਿਆ। ਡਾ: ਸਾਹਿਬ ਮੁਤਾਬਿਕ ਉਹ ਇਹ ਸਭ ਦੇਖ ਕੇ #ਘਬਰਾ ਗਏ ਕਿਉਂਕਿ ਉਹਨਾਂ ਇਹ ਪਹਿਲੀ ਵਾਰ ਦੇਖਿਆ ਸੀ ਅਤੇ ਉਹ ਉਸੇ ਵੇਲੇ #ਭੱਜ ਕੇ ਜਨਰਲ ਸੁਬੇਗ ਸਿੰਘ ਕੋਲ ਗਏ।
ਜਨਰਲ ਸੁਬੇਗ ਸਿੰਘ ਨੇ ਡਾ:ਸਾਹਿਬ ਦੇ #ਮੋਢੇ ਤੇ #ਹੱਥ ਰੱਖਿਆ ਅਤੇ ਆਖਿਆ ਕਿ ਲੜਾਈ'ਚ #ਡਰੀ ਦਾ ਨਹੀਂ, #ਘਬਰਾਈ ਦਾ ਨਹੀਂ ਅਤੇ ਨਾ ਹੀ ਭੱਜੀ #ਦੌੜੀ ਦਾ। #ਸਹਿਜੇ-ਸਹਿਜੇ ਚੱਲੀ ਦਾ ਕੋਈ ਗੋਲੀ-ਗਾਲੀ ਨਹੀ ਵੱਜਦੀ ਹੁੰਦੀ।
ਉਸ ਤੋਂ ਬਾਅਦ ਦੋ ਹੋਰ ਰਾਕਟ ਲਾਂਚਰ ਅਕਾਲ ਤਖ਼ਤ ਸਾਹਿਬ ਤੇ ਡਿੱਗੇ ਅਤੇ #ਗੋਲਾਬਾਰੀ ਸ਼ੁਰੂ ਹੋ ਗਈ। ਫਿਰ ਜਨਰਲ ਸੁਬੇਗ ਸਿੰਘ ਨੇ ਉਹਨਾਂ ਨੂੰ ਕਿਹਾ ਕਿ #ਆਜੋ ਡਾ:ਸਾਹਿਬ ਹੁਣ ਤੁਹਾਨੂੰ #ਲੜਾਈ_ਦਿਖਾਈਏ।

23/05/2023

Confused Raja Confused praja

O my god, show mercy upon your children 😢😞🙏
08/02/2023

O my god, show mercy upon your children 😢😞🙏

Proud of our great jathedar s. Kartar singh jhabbar,One of leader guiding jatha tk nankana sahib 🙏
29/01/2023

Proud of our great jathedar s. Kartar singh jhabbar,One of leader guiding jatha tk nankana sahib 🙏

ਝਟਕਾ ਕਾਨਫਰੰਸ - ਇਤਿਹਾਸਕ ਤੱਥ
ਗੱਲ ਹੈ 1935 ਦੀ , ਪਿੰਡ ਹੈ ਜੰਡਿਆਲਾ ਸ਼ੇਰ ਖਾਨ, ਹੁਣ ਦਾ ਪਾਕਿਸਤਾਨ I ਸਿੱਖ ਕਿਸਾਨ ਦਾ ਨਾ ਬੱਗਾ ਸਿੰਘ , ਜਿਹੜਾ ਵਟਾਈ ਤੇ ਜਮੀਨ ਵਾਹੁੰਦਾ ਜਿਮੀਦਾਰ ਗੁਲਾਮ ਹੁਸੈਨ ਖੋਖਰ ਦੀ ,ਪਿੰਡ ਜੰਡਿਆਲਾ ਸ਼ੇਰ ਖਾਨ ਵਿਚ I ਹੋਇਆ ਇੰਜ ਕਿ ਇੱਕ ਦਿਨ ਬੱਗਾ ਸਿੰਘ ਦੇ ਕੋਈ ਰਿਸ਼ਤੇਦਾਰ ਪ੍ਰਾਹੁਣਾ ਆ ਗਿਆ ਤੇ ਬੱਗਾ ਸਿੰਘ ਨੇ ਖੁਸ਼ੀ ਵਿਚ ਗੁਲਾਮ ਹੁਸੈਨ ਦੇ ਖੂਹ ਤੇ ਮੁਰਗਾ ਝਟਕ ਲਿਆ ਤੇ ਰੱਖ ਦਿੱਤਾ ਰਿੰਨ੍ਹਣਾ I ਗੁਲਾਮ ਹੁਸੈਨ ਤਾ ਖੂਹ ਤੇ ਹੈ ਨਹੀਂ ਸੀ ਪਰ ਦੂਜੇ ਮੁਸਲਮਾਨ ਕਿਸਾਨਾਂ ਨੇ ਇਸ ਗੁੱਸੇ ਵਿਚ ਕੇ ਬੱਗੇ ਨੇ ਝਟਕਾ ਕਿਉਂ ਕੀਤਾ ਹੈ ਉਸ ਦਾ ਰਿਧਿਆ ਮੀਟ ਦਾ ਪਤੀਲਾ ਰੋੜ ਦਿੱਤਾ ਤੇ ਰਿਸ਼ਤੇਦਾਰ ਦੇ ਸਾਹਮਣੇ ਬੇਜਤੀ ਕੀਤੀ I

ਗਰੀਬ ਬੰਦਾ ਗੁੱਸਾ ਪੀ ਗਿਆ, ਆਪਣਾ ਸਾਮਾਨ ਗੱਡੇ ਤੇ ਲੱਦਿਆ ਤੇ ਦੋ ਕੁ ਮੀਲ ਦੂਰ ਆਪਣੇ ਪਿੰਡ ਚੱਕ ਗੁਰਦਾਸ ਆਪਣੇ ਭਰਾਵਾਂ ਕੋਲ ਆ ਗਿਆ I ਇਸੇ ਪਿੰਡ ਦੇ ਇੱਕ ਸਿੱਖ ਸਰਦਾਰ ਸੁੱਚਾ ਸਿੰਘ ਨੇ ਇਹ ਗੱਲ ਕੌਮ ਦੇ ਖਾੜਕੂ ਜਥੇਦਾਰ ਸਰਦਾਰ ਕਰਤਾਰ ਸਿੰਘ ਝੱਬਰ ਕੋਲ ਸਾਰੀ ਗੱਲ ਪੁਚਾ ਦਿੱਤੀ I ਜਥੇਦਾਰ ਹੋਵੇ ਝੱਬਰ ਤੇ ਆਪਣੇ ਭਰਾਵਾਂ ਤੇ ਵਧੀਕੀ ਕਿੱਦਾਂ ਝੱਲ ਜਾਂਦਾ, ਉਸੇ ਪਲ ਗਿਆ ਬੱਗਾ ਸਿੰਘ ਕੋਲ ਅਤੇ ਸਾਰੀ ਗੱਲ ਸੁਣੀ I ਨਾਲ ਲਿਆ ਬੱਗਾ ਸਿੰਘ ਨੂੰ ਤੇ ਉਸ ਦੇ ਭਰਾਵਾਂ ਨੂੰ ਤੇ ਜਾ ਪੁੱਜਾ ਗੁਲਾਮ ਹੁਸੈਨ ਦੀ ਹਵੇਲੀ I ਬੰਦੇ ਇਕੱਠੇ ਕੀਤੇ, ਪੰਚਾਇਤ ਹੋਈ, ਝੱਬਰ ਸਾਹਿਬ ਨੇ ਕਿਹਾ ,ਚੌਧਰੀ ਤੇਰੇ ਬੰਦਿਆਂ ਨੇ ਕੀਤੀ ਆ ਵਧੀਕੀ, ਹੁਣ ਪੈ ਗਿਆ ਦਿਲਾਂ ਚ ਫਰਕ, ਧਾਗੇ ਨੂੰ ਗੰਢ ਵੱਜ ਗਈ , ਹੁਣ ਉਹ ਗੱਲ ਤਾ ਨਹੀਂ ਬਣਨੀ I ਬੱਗਾ ਸਿੰਘ ਨੇ ਤੇਰੇ ਖੇਤਾਂ ਵਿੱਚ ਇਸੇ ਸਾਲ ਇੱਕ ਖੇਤ ਕਪਾਹ ਨਰਮੇ ਦਾ ਬੀਜਿਆ ਤੇ ਇੱਕ ਖੇਤ ਕਮਾਦ ਦਾ ਬੀਅ ਪਾਇਆI ਤੁਸੀਂ ਏਦਾਂ ਕਰੋ ਝਗੜਾ ਮੁਕਾਓ , ਇਹਦੇ ਬੀਅ ਦੇ ਪੈਸੇ ਦਿਉ ਤੇ ਇਹ ਤੁਹਾਡੀ ਜਮੀਨ ਚ ਪੈਰ ਨੀ ਪਾਊਗਾ ਤੇ ਤੁਸੀਂ ਇਹਦੇ ਨਾਲ ਕਲਾਮ ਨਹੀਂ ਕਰਨੀ I ਚੌਧਰੀ ਮੰਨ ਗਿਆ, ਮਹੀਨੇ ਦਾ ਸਮਾਂ ਲੈ ਲਿਆ, ਪਰ ਤੁਅਸਬੀ ਤੇ ਹੰਕਾਰੇ ਦੂਜੇ ਸਾਥੀਆਂ ਨੇ ਮੁਕਰਾ ਦਿੱਤਾ ਕੇ ਜਾਹ ਅਸੀਂ ਨਹੀਂ ਕੁਛ ਵੀ ਦੇਣਾI ਮਹੀਨੇ ਬਾਦ ਜਦ ਝੱਬਰ ਨੇ ਪੁੱਛ ਕੀਤੀ ਤਾ ਪਤਾ ਲੱਗਾ ਕੇ ਉਹ ਤਾ ਮੁੱਕਰ ਗਏ I ਝੱਬਰ ਨੇ ਕਿਹਾ ਕੋਈ ਗੱਲ ਈ ਨਹੀਂI ਉਸੇ ਦਿਨ ਐਲਾਨ ਕਰ ਦਿੱਤਾ ਕੇ ਫਲਾਣੇ ਦਿਨ ਜੰਡਿਆਲਾ ਸ਼ੇਰ ਖਾਨ ਵਿਚ ਕਾਨਫਰੰਸ ਹੋਵੇਗੀ I ਇਹੀ ਸੀ ਝਟਕਾ ਕਾਨਫਰੰਸ ਦਾ ਪਿਛੋਕੜ ---
ਐਲਾਨ ਕਰ ਦਿੱਤਾ ਕੇ ਹਰ ਪਿੰਡ ਆਲੇ ਦੁਆਲੇ ਦਾ ਆਪਣੇ ਆਪਣੇ ਪਿੰਡੋਂ ਰਸਦ ਵਗੈਰਾ ਪਹੁੰਚਾਵੇ ਤੇ ਹਰ ਪਿੰਡ ਦੋ ਦੋ ਬੱਕਰੇ ਜਰੂਰ ਲੈ ਕੇ ਆਵੇ I ਬੇਸ਼ੁਮਾਰ ਰਸਦ ਤੇ ਬੱਕਰੇ ਜਮਾਹ ਹੋ ਗਏ I ਅਕਾਲ ਤਖਤ ਦੇ ਜਥੇਦਾਰ ਬਾਬਾ ਖੜਕ ਸਿੰਘ ਨੇ ਕਾਨਫਰੰਸ ਵਾਲੇ ਦਿਨ ਕਮਾਨ ਸੰਭਾਲੀ ਤੇ ਦੋ ਮਿਲ ਦੂਰ ਚੱਕ ਗੁਰਦਾਸ ਦੇ ਨਹਿਰ ਦੇ ਪੁਲ ਤੋਂ ਬਾਬਾ ਖੜਕ ਸਿੰਘ ਦਾ ਜਲੂਸ ਜਿਸ ਦੇ ਅੱਗੇ 2000 ਸਿੱਖ ਕਿਰਪਾਨਾਂ, ਬਰਸ਼ੀਆਂ, ਬੰਦੂਕਾਂ ,ਗੰਡਾਸੇ ਲਹਿਰਾਂਦੇ ਹੋਏ ਜਥੇਦਾਰ ਸਾਹੁਬ ਨੂੰ ਲੈ ਕੇ ਕਾਨਫਰੰਸ ਵਿਚ ਪਹੁੰਚੇ I ਨਨਕਾਣਾ ਸਾਹਿਬ ਤੋਂ 25 ਸਿੰਘਾਂ ਦਾ ਜਥਾ ਲੰਗਰ ਤਿਆਰ ਕਰਨ ਲਈ ਆਇਆI 25 ਬੱਕਰੇ ਪਹਿਲੇ ਦਿਨ ਤੇ 25 ਬੱਕਰੇ ਦੂਜੇ ਦਿਨ ਝਟਕਾਏ ਗਏ I ਰੱਜ ਰੱਜ ਛਕੇ ਛਕਾਏ ਗਏ I

ਕਿਸੇ ਸ਼ਰਾਰਤੀ ਨੇ ਮੁਸਲਮਾਨਾਂ ਚ ਅਫਵਾਹ ਉਡਾ ਦਿਤੀ ਕੇ ਸਿੱਖਾਂ ਮਸਜਿਦ ਢਾਅ ਦਿੱਤੀ ਆ, ਮੁਸਲਮਾਨ ਨੌਜਵਾਨ ਇਕੱਠੇ ਹੋ ਕੇ ਹਮਲਾ ਕਰਨ ਆ ਗਏ ਤੇ ਕਿਸੇ ਮੁਸਲਮਾਨ ਦੀ ਗੋਲੀ ਇਕ ਸਿੰਘ ਦੀ ਲੱਤ ਚ ਵੱਜ ਗਈI ਮੈਦਾਨ ਗਰਮਆਂ ਗਿਆ I 5 ਮੁਸਲਮਾਨ ਤੇ ਛੇਵਾਂ ਉਹਨਾਂ ਦਾ ਸਾਥੀ ਹਿੰਦੂ ਨਾਈ ਕਤਲ ਹੋ ਗਏ I ਬੜੀ ਮੁਸ਼ਕਲ ਨਾਲ ਮਾਮਲਾ ਸ਼ਾਂਤ ਹੋਇਆI ਝਟਕੇ ਦਾ ਹੱਕ ਖਾਲਸੇ ਨੇ ਫਾਂਸੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਬਹਾਲ ਰੱਖਿਆI

ਹੁਣ ਹੋਈ ਫੜੋ ਫੜਾਈ ਸ਼ੁਰੂ I ਦਸ ਬੰਦੇ ਫੜੇ ਗਏ , ਸਭ ਤੋਂ ਉੱਪਰ ਨਾ ਝੱਬਰ ਦਾ I ਸ਼ਿਮਲੇ, ਵਿੱਤ ਮੰਤਰੀ ਸ੍ਰ ਸੁੰਦਰ ਸਿੰਘ ਮਜੀਠੀਆ ਨੇ ਜਦ ਸਾਰੀ ਗੱਲ ਪਤਾ ਕੀਤੀ , ਝੱਬਰ ਨੂੰ ਬੁਲਾਇਆ , ਸਾਰੀ ਗੱਲ ਸੁਣੀ ਤੇ ਪ੍ਰਧਾਨ ਮੰਤਰੀ ਸਰ ਸਿਕੰਦਰ ਹਿਯਾਤ ਖਾਨ ਨਾਲ ਮੁਲਾਕਾਤ ਕਰਵਾਈ I ਝੱਬਰ ਨੇ ਸਾਰੀ ਗੱਲ ਸਾਚੋ ਸੱਚ ਸੁਣਾ ਦਿੱਤੀ ਤੇ ਜ਼ੋਰ ਦੇ ਕੇ ਕਿਹਾ ਕੇ ਖਾਨ ਸਾਹਬ ਜਦ ਸਾਨੂ ਕੋਈ ਤਕਲੀਫ ਨਹੀਂ ਮੁਸਲਮਾਨ ਜਦ ਮਰਜੀ ਹਲਾਲ ਖਾਂਦੇ ਹਨ ਤਾ ਸਾਡਾ ਝਟਕਾ ਖਾਣ ਤੇ ਮੁਸਲਮਾਨਾਂ ਨੂੰ ਕੀ ਤਕਲੀਫ ਹੈ ? ਜਿਹੜੇ ਕਤਲ ਹੋਏ ਹਨ ਉਹਨਾਂ ਦੀ ਜੜ੍ਹ ਇਹੀ ਹੈ , ਸਾਡਾ ਹੱਕ ਹੈ ਕੇ ਅਸੀਂ ਜਦ ਮਰਜੀ ਝਟਕਾ ਕਰੀਏ , ਤੁਹਾਨੂੰ ਤਕਲੀਫ ਕਿਉਂ ? ਹਯਾਤ ਖਾਨ ਸਮਝ ਗਿਆ ਤੇ ਪੁਲਿਸ ਦੇ ਡਿਪਟੀ ਨੂੰ ਕਹਿ ਕੇ ਸੁਲਾਹ ਕਰਵਾਉਣੀ ਚਾਹੀ I ਝੱਬਰ ਨੇ ਜਵਾਬ ਦਿੱਤਾ ਕੇ ਹੁਣ ਸੁਲਾਹ ਵਾਲੀ ਗੱਲ ਜੇ ਹੋਈ ਤਾ ਜੰਡਿਆਲੇ ਜਾ ਕੇ ਹੀ ਹੋਵੇਗੀ I ਇਵੇਂ ਹੀ ਹੋਇਆ , ਜੰਡਿਆਲੇ ਜਾ ਕੇ ਰਾਜ਼ੀਨਾਮਾ ਹੋਇਆ ਤੇ ਪੰਥ ਦੇ ਝੰਡੇ ਬੁਲੰਦ ਹੋਏ I

ਇੱਕ ਗੱਲ ਮੰਨੋ ਸਰਦਾਰ ਕਰਤਾਰ ਸਿੰਘ ਝੱਬਰ ਵਰਗੇ ਨਿਤ ਨਿਤ ਨਹੀਂ ਜੰਮਦੇI ਸਦੀਆਂ ਲੰਘ ਜਾਂਦੀਆਂ ਹਨ ਉਡੀਕ ਕਰਦਿਆਂI ਕਾਸ਼ ਮੇਰੀ ਕੌਮ ਝੱਬਰਾਂ ਦੀ ਪਛਾਣ ਕਰਨ ਦੇ ਸਮਰਥ ਹੋ ਸਕੇ I

(ਕੌਮੀਅਤ) ਗੁਰਬਖ਼ਸ਼ ਸਿੰਘ ਕਾਪੀ

03/01/2023
30/11/2022

Address

Railway Road. Tarn Taran.
Tarn Taran
143401

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

9501195400

Website

Alerts

Be the first to know and let us send you an email when The burma scale company posts news and promotions. Your email address will not be used for any other purpose, and you can unsubscribe at any time.

Share