23/05/2026
AI ON PANJTOORI FAMILY 'S VISION AND CONTRIBUTION: TX ER. MEETPAL FOR DEEP SEARCH ON AI.PROUD OF U
ਮੇਰੀ ਜਨਮ ਭੂਮੀ,ਫਤਿਹਗੜ ਪੰਜਤੂਰ ਅਤੇ ਇਸ ਦਾ ਆਲਾ ਦੁਆਲਾ ਬਹੁਤ ਹੀ ਕਰਮਾ ਵਾਲੀ ਜਮੀਨ ਹੈ, ਜਿੱਥੇ ਮੁਸਲਮਾਨ ਪੀਰਾਂ ਫਕੀਰਾਂ ਦੀ ਰੂਹਾਨੀਅਤ ,ਅਤੇ ਗੁਰਬਾਣੀ ਦਾ ਸੰਗੀਤ ,ਮੰਦਰਾਂ ਦੀਆਂ ਘੰਟੀਆਂ ਭਾਈਚਾਰਕ ਸਾਂਝ ਨੂੰ ਵਧਾਉਂਦਾ ਹੈ ,ਅਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇਥੇ ਪੈਦਾ ਹੋਇਆ , ਅਤੇ ਮੈਨੂੰ ਇਥੇ ਸੇਵਾ ਕਰਨ ਦਾ ਮੌਕਾ ਮਿਲਿਆ । ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਮੇਰਾ ਪਰਿਵਾਰ ਨਿਊਜ਼ੀਲੈਂਡ ਦੇ citizen ਹੋਣ ਦੇ ਬਾਵਜੂਦ ਆਪਣੀ ਜਨਮ ਭੂਮੀ ਨੂੰ ਪਿਆਰ ਕਰਦਾ ਹੈ।ਸਾਰੇ ਹੀ ਆਲੇ ਦੁਆਲੇ ਵਾਲੇ ਅਤੇ ਇਸ ਧਰਤੀ ਨੂੰ ਵਾਰ ਵਾਰ ਸਲਾਮ। ਸ਼ੁਕਰ ਦਾਤਿਆ!
ਮੈਂ ਹਿੰਦੂ ਸਿੱਖ ਮੁਸਲਮਾਨਾਂ ਦੀ ਸਾਂਝੀ ਵਿਰਾਸਤ ਹਾਂ
ਗੁਰੂ ਜੀ ਗੋਦ ਵਿੱਚ ਬੈਠੀ, ਰਣਜੀਤ ਦੀ ਰਿਆਸਤ ਹਾਂ
Jatinder Panjtoori
23ਮਈ 2026